ਵੀਲਾ ਤੇਜਾ ਪਿੰਡ ਦਾ ਇਤਿਹਾਸ

>> Tuesday, December 15, 2009

ਇਤਿਹਾਸ ਦੀ ਖੋਜ ਦਾ ਕੰਮ ਸ਼ਾਇਦ ਕੁਝ ਰੱਬੀ ਮਿਹਰ ਵਾਲੇ ਲੋਕਾਂ ਦੇ ਹੀ ਹਿੱਸੇ ਆਇਆਂ ਹੈ। ਇਤਿਹਾਸਕ ਪਹਿਲੂਆਂ ਦੀ ਖੋਜ ਦਿਮਾਗੀ ਸ਼ਕਤੀ ਸੂਝ-ਬੂਝ ਨਾਲੋਂ ਲਗਨ ਤੇ ਮਿਹਨਤ ਦੀ ਮੰਗ ਵਧੇਰੇ ਕਰਦੀ ਭਾਵੇ ਕਿ ਸ਼ਜਰਾ-ਨਸ਼ਫ ਜਾਂ ਕੋਈ ਹੋਰ ਦਸਤਾਵੇਜ ਪਹੁੰਚ ਤੋ ਦੂਰ ਸੀ ।ਪਰ ਬਜ਼ੁਰਗਾਂ ਦੀਆਂ ਗਵਾਹੀਆਂ ਨੇ ਮੈਨੂੰ ਪਿੰਡ ਸਬੰਧੀ ਇੱਹ ਮੁਢਲੇ ਵਰਕੇ ਲਿਖਣ ਜੋਗਾ ਕਰ ਦਿੱਤਾ ।ਫਿਲਹਾਲ ਥੋੜੀ ਬਹੁਤੀ ਮੁਢਲੀ ਜਾਣਕਾਰੀ ਨਾਲ ਸ਼ੁਰੂਆਤ ਕੀਤੀ ਜਾ ਰਹੀ ਹੈ : ਚਰਨਜੀਤ ਸਿੰਘ

ਸਜ਼ਰਾ- ਹੱਦ ਬਸਤ ਨੰ. 359 ਵੀਲਾ ਤੇਜਾ ,5000 ਦੀ ਅਬਾਦੀ ਵਾਲਾ ਇਹ ਨਗਰ ਮੌਜੂਦਾ ਸਮੇਂ ‘ਚ ਗੁਰਦਾਸਪੁਰ ਜਿਲ੍ਹੇ ਦੀ ਤਹਿਸੀਲ ਫਤਿਹਗੜ੍ਹ ਚੂੜੀਆਂ ‘ਚ ਪੈਦਾ ਹੈ ।

ਵੀਲਾ ਤੇਜਾ ਪਿੰਡ ਦਾ ਇਤਿਹਾਸ- ਪਿੰਡ ਦੇ ਵੱਸਣ, ਵਸਾਉਣ ਵਾਲੇ ਲੋਕਾਂ ਜਾ ਵਸਾਏ ਜਾਣ ਦੇ ਮੰਤਵ ਦਾ ਕੋਈ ਅਤਾ-ਪਤਾ ਨਹੀ ਲਗਦਾ ਤੇ ਨਾਂ ਹੀ ਕੋਈ ਭਰੋਸੇਯੋਗ ਦਿਨ ਜਾਂ ਤਿਥ ਹੀ ਸਾਹਮਣੇ ਆਉਦੀ ਹੈ।ਪਰ ਪਿੰਡ ਨਾਲ ਜੁੜੀਆਂ ਦੰਦ ਕਥਾਵਾਂ ਜਿਸ ਤਰਾਂ ਦੀ ਲੋਕ ਮਾਨਸਿਕਤਾ ਵੱਲ ਇਸ਼ਾਰਾ ਕਰਦੀਆਂ ਨੇ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਪਿੰਡ ਵੀਲਾ ਤੇਜਾ ਕੋਈ 4 ਕੁ ਸੋਂ ਸਾਲ ਪਹਿਲਾਂ ਅਬਾਦ ਹੋਇਆਂ ਹੋਵੇਗਾ। ਪਿੰਡ ਦੇ ਆਲੇ ਦੁਆਲੇ ਪੈਦੇ ਥੇਹ ਤੇ ਟਿੱਬੇ ਕਿਸੇ ਸਮੈ ਇਥੇ ਵਗਦੇ ਦਰਿਆ ਦੀ ਗਵਾਹੀ ਵੀ ਭਰਦੇ ਹਨ। ਰਾਵੀ ਦਰਿਆ ਦੀ ਨਜ਼ਦੀਕੀ,ਉਪਜਾਊ ਤੇ ਪੱਧਰੀਆਂ ਜ਼ਮੀਨ ਤੋਂ ਇਹ ਅੰਦਾਜਾ ਵੀ ਲਾਇਆ ਜਾ ਸਕਦਾ ਹੈ ਕਿ ਦਰਿਆਂ ਵੱਲੋਂ ਮੁਹਾਰ ਬਦਲ ਲੈਣ ਤੋਂ ਬਾਅਦ ਕੋਈ ਦਸ ਸਦੀਆਂ ਪਹਿਲਾਂ ਹੀ ਕਾਂਸਤਕਾਰ ਕਿਸਾਨਾਂ ਨੇ ਆਪਣੇ ਡੇਰੇ ਪਿੰਡ ਦੇ ਥੇਹ ਤੇ ਜ਼ਮਾਂ ਲਏ ਹੋਣ। ਪਰ ਇਹ ਸਭ ਇੱਕ ਮਿਥ ਦੇ ਵਾਗੂ ਹੀ ਹੈ।ਸੋ ਇਸ ਲਈ ਪਿੰਡ ਦੇ ਇਤਿਹਾਸਕ ਪੱਖ ਦੇ ਉਜਾਗਰ ਨਾਂ ਹੋਣ ਪਿਛੇ ਸਾਡੇ ਲੋਕਾਂ ਉਤੇ ਤੱਥਾਂ ਤੇ ਅੰਕੜਿਆਂ ਨਾਲੋਂ ਸੁਣੀਆਂ ਸੁਣਾਈਆਂ ਜਾਦੀਆਂ ਦੰਦ ਕਥਾਂਵਾ ਦਾ ਭਾਰੂ ਹੋਣਾਂ ਵੀ ਕਿਹਾ ਜਾ ਸਕਦਾ ਹੈ।

ਦੰਦ ਕਥਾ-ਪਿੰਡ ਦਾ ਨਾਂ ਮੂਲ ਰੂਪ ‘ਚ ‘ਵੀਲਾ-ਤੇਜਾ’ ਦੋ ਵੱਖ ਵੱਖ ਸ਼ਬਦਾਂ ਦਾ ਜੋੜ ਹੈ ।ਪਿੰਡ ਦੇ ਨਾਂ ਬਾਰੇ ਚੱਲਦੀਆਂ ਚਰਚਾਵਾਂ ‘ਚ ਦੱਸਿਆਂ ਜਾਂਦਾ ਹੈ ਕਿ ਥੇਹ ਤੇ ਵੱਸਦੇ ਜੱਟ ਕਬੀਲੇ ਦਾ ‘ਵੀਲਾ’ ਨਾਂ ਬਜ਼ੁਰਗ ਇਲਾਕੇ ‘ਚ ਕਾਫੀ ਮਕਬੂਲੀਅਤ ਹਾਸਿਲ ਕਰ ਗਿਆ । ਇਸ ਤਰਾਂ ਪਿੰਡ ‘ਵੀਲੇ ਕਾ ਪਿੰਡ’ ਵੱਜਣ ਲੱਗ ਗਿਆ ਜਿਸ ਤੋਂ ‘ਵੀਲਾ’ ਹੋਦ ‘ਚ ਆਇਆ।(ਪਰ ਇਹ ਗੱਲ ਕਿਸੇ ਗੱਪੀ, ਗਾਲੜੀ ਅਥਵਾਂ ਕਲਪਨਾਕਾਰ ਵੱਲੋਂ ਵੀ ਜੋੜੀ ਗਈ ਹੋ ਸਕਦੀ ਹੈ ਕਿਉ ਕਿ ਨਾਂ ਨੂੰ ਲੈ ਕੇ ਨਾ ਤੇ ਕੋਈ ਪੱਕੀ ਧਾਰਨਾਂ ਹੀ ਲੋਕਾਂ ‘ਚ ਪ੍ਰਚਲਤ ਏ ਤੇ ਨਾ ਹੀ ਕੋਈ ਕਥਾ-ਕਹਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ।) ਉਧਰ ਪਿੰਡ ‘ਚ ਤੇਜਾ ਗੋਤ ਦੇ ਮੂਲ ਵਾਸੀ ਲੋਕਾਂ ਬਾਰੇ ਇੱਕ ਦੰਦ-ਕਥਿਆਂ ਵੀ ਲੋਕਾਂ ‘ਚ ਸੁਣਾਈ ਜਾਦੀ ਹੈ। ਭਾਵੇ ਕਿ ਪਿੰਡ ਦਾ ਅਜੋਕਾਂ ਨੋਜਵਾਨ ਇਸ ਸਭ ਤੋਂ ਬੇਖਬਰ ਹੈ। ਪਰ ‘ਸਿਆਣੇ ਦੱਸਦੇ ਨੇ’ਕਿ ਕਬੀਲੇ ਦੀ ਇੱਕ ਸਿਰੋਂ ਨੰਗੀ (ਵਿਧਵਾ) ਗਰਭਵਤੀ ਜਨਾਨੀ ਦੀ ਪ੍ਰਸਤੂਤੀ ਤੋਂ ਪਹਿਲਾਂ ਹੀ ਮੌਤ ਹੋ ਗਈ। ਘਰਵਾਲੇ ਦੀ ਮੌਤ ਕੁਝ ਸਮਾਂ ਪਹਿਲਾਂ ਹੋ ਚੁਕੀ ਸੀ ।ਅੱਗੇ ਅੰਸ-ਬੰਸ ਚੱਲਣ ਦੀ ਇੱਕੋ ਇੱਕ ਸੰਭਾਵਨਾਂ ਵੀ ਖਤਮ ਹੋ ਗਈ । ਕਹਿਰ ਦੀ ਇਸ ਮੌਤ ਤੋਂ ਬਾਅਦ ਜਨਾਨੀ ਨੂੰ ਮੜ੍ਹੀਆਂ ‘ਚ ਸਸਕਾਰ ਲਈ ਲਿਜਾਇਆ ਗਿਆ। ਉਸ ਮੌਕੇ ਚਿਖਾਂ ਤੇ ਇੱਕ ਅਲੋਕਾਰੀ ਘਟਨਾਂ ਵਾਪਰੀ । ਚਿਖਾਂ ਤੇ ਲੰਮੇ ਪਈ ਉਸ ਮ੍ਰਿਤਕ ਗਰਭਵਤੀ ਜਨਾਨੀ ਨੂੰ ਜਦੋਂ ਅੱਗ ਲਾਈ ਗਈ ਤਾਂ ਇੱਕ ਬਾਲਕ ਪੇਟ ਨੂੰ ਪਾੜ ਕੇ ਬੁੜਕ ਕੇ ਬਾਹਰ ਆ ਗਿਆ । ਇੱਕਤਰ ਲੋਕਾਂ ਨੇ ਉਸ ਬਾਲਕ ਨੂੰ ਤੇਜ ਪ੍ਰਤਾਪ ਵਾਲਾ ਤੇ ਤਜੱਸਵੀ ਦੱਸਿਆਂ । ਜਿਸ ਪਿਛੋਂ ਬਾਲਕ ਦਾ ਨਾਂ ਤੇਜਾ ਹੀ ਰੱਖ ਦਿੱਤਾ ਗਿਆ। ਮੰਨਿਆਂ ਜਾਦਾ ਹੈ ਕਿ ਪਿੰਡ ਦੇ ਮੂਲ ਵਸਨੀਕ ‘ਤੇਜੇ’ ਉਸੇ ਬਾਲਕ ਤੇਜੇ ਦੀ ਅੰਸ-ਬੰਸ ਚੋਂ ਹਨ। ਸੋ ਇਹ ਤਾਂ ਦੰਦ ਕਥਿਆਂ ਸੀ ।ਦੰਦ ਕਥਾਂ ਦਾ ਇਤਿਹਾਸ ਨਾਲ ਕੋਈ ਬਹੁਤਾ ਸਾਰੋਕਾਰ ਨਹੀਂ ਹੁੰਦਾ ਪਰ ਮੰਨਿਆ ਜਾ ਸਕਦਾ ਹੈ ਕਿ ‘ਤੇਜੇ’ ਕਿਸੇ ਤਜੱਸਵੀ ਲੋਕ ਨਾਇਕ ਬਜ਼ੁਰਗ ਦੀ ਔਲਾਦ ਤੋਂ ਵਧੇ ਫੁਲੇ ਹਨ। ਜਿਸ ਕਰਕੇ ਪਿੰਡ ਦੇ ਲੋਕਾਂ ਦੀ ਗੋਤ ਤੇਜਾਂ ਹੋਣ ਦੇ ਨਾਲ ਨਾਲ ਪਿੰਡ ਦੇ ਨਾਂ ਨਾਲ ਵੀ ਤੇਜਾ ਜੁੜ ਗਿਆ।

Post a Comment

  © Blogger template Webnolia by Ourblogtemplates.com 2009

Back to TOP